ਪੰਜਾਬ ਸਰਕਾਰ ਨੇ ਪੰਚਾਇਤਾਂ ਤੋਂ ਨਸ਼ਾ ਤਸਕਰਾਂ ’ਤੇ ਪੁਲਿਸ ਕਾਰਵਾਈ ਸਬੰਧੀ ਹੁਣ ਤੱਕ ਦੀ ਰਿਪੋਰਟ ਮੰਗੀ ਹੈ, ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਜ਼ਮੀਨੀ ਹਕੀਕਤ ਜਾਨਣ ਲਈ ਪੰਚਾਇਤਾਂ ਤੋਂ ਰਿਪੋਰਟ ਮੰਗੀ ਹੈ। ਇਸ ਮਾਮਲੇ ਸਬੰਧੀ ਪੰਚਾਇਤਾਂ ਨੂੰ ਬਕਾਇਦਾ ਪ੍ਰੋਫਾਰਮਾ ਭੇਜਿਆ ਗਿਆ ਹੈ, ਜਿਸ ‘ਚ ਵੱਖ ਵੱਖ ਤਰ੍ਹਾਂ ਦੇ ਕਾਲਮ ਬਣਾਏ ਗਏ ਹਨ, ਪ੍ਰੋਫਾਰਮਾ ਹਿੰਦੀ ‘ਚ ਜਾਰੀ ਕਰਨ ‘ਤੇ ਸਰਕਾਰ ਦੀ ਨਿਖੇਧੀ ਹੋਣ ਤੋਂ ਬਾਅਦ ਪਰਫੋਰਮਾ ਪੰਜਾਬੀ ਚ ਤਿਆਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਫੋਰਮਾ ਪੰਜਾਬ ਚ ਲਗਾਏ ਗਏ ਦਿੱਲੀ ਵਾਲਿਆਂ ਨੇ ਤਿਆਰ ਕੀਤਾ ਸੀ।
ਸਰਕਾਰ ਨੇ ਪੰਜਾਬ ਵਿੱਚ ਨਸ਼ਾ ਤਸ਼ਕਰਾਂ ਖ਼ਿਲਾਫ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਇਸ ਮੁਹਿੰਮ ਤਹਿਤ ਸਰਕਾਰ ਨੇ ਕਈ ਵੱਡੇ ਨਸ਼ਾ ਤਸ਼ਕਰਾ ਨੂੰ ਫੜਿਆ ਏ ਜਿਸ ਵਿੱਚ ਕਈ ਔਰਤਾਂ ਵੀ ਸ਼ਾਮਿਲ ਹਨ। ਪੰਜਾਬ ਸਰਕਾਰ ਨੇ ਨਸ਼ਾਂ ਤਸ਼ਕਰਾਂ ਦੇ ਘਰਾਂ ਉੱਪਰ ਪੀਲਾ ਪੰਜਾ ਵੀ ਚਲਾਇਆ ਹੈ ਤੇ ਉਹਨਾਂ ਦੇ ਘਰਾਂ ਨੂੰ ਢਾਇਆ ਹੈ। ਪੰਜਾਬ ਸਰਕਾਰ ਹੁਣ ਨਸ਼ਾਂ ਤਸ਼ਕਰਾਂ ਖ਼ਿਲਾਫ ਸਖ਼ਤ ਰੱਵਇਆ ਅਪਣਾ ਰਹੀ ਹੈ।

