ਜਰਨਲ ਆਫ਼ ਦ ਅਮੈਰੀਕਨ ਅਕੈਡਮੀ ਆਫ਼ ਚਾਈਲਡ ਐਂਡ ਅਡੋਲੈਸੈਂਟ ਸਾਈਕਾਇਟਰੀ ਵਿੱਚ ਇੱਕ ਨਵਾਂ ਅਧਿਐਨ ਦਰਸਾਉਂਦਾ ਹੈ ਕਿ ਪ੍ਰਤੀਰੋਧ ਸਿਖਲਾਈ ਅਤੇ ਮਿਸ਼ਰਤ ਕਸਰਤ ਦੀਆਂ ਰੁਟੀਨ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਉਦਾਸੀ ਅਤੇ ਚਿੰਤਾ ਦੇ ਲੱਛਣਾਂ ਨੂੰ ਮਹੱਤਵਪੂਰਣ ਰੂਪ ਵਿੱਚ ਘਟਾ ਸਕਦੀਆਂ ਹਨ।
ਖੋਜਾਂ ਨੌਜਵਾਨਾਂ ਵਿੱਚ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਇੱਕ ਵਿਹਾਰਕ, ਘੱਟ ਲਾਗਤ ਵਾਲੀ ਰਣਨੀਤੀ ਵਜੋਂ ਕਸਰਤ ਦਾ ਸਮਰਥਨ ਕਰਦੀਆਂ ਹਨ। ਕਸਰਤ ਕਰਨ ਨਾਲ ਸਰੀਰ ਫੁਰਤੀਲਾ ਤੇ ਤੰਦਰੁਸਤ ਰਹਿੰਦਾ ਹੈ। ਰੋਜਾਨਾ ਸ਼ੈਰ ਕਰਨ ਨਾਲ ਦਿਮਾਗ ਦੇ ਕੰਮ ਕਰਨ ਦੀ ਸ਼ਕਤੀ ਵੀ ਨਿੰਰਤਰ ਵਧਦੀ ਰਹਿੰਦੀ ਹੈ।
ਰੋਜਾਨਾ ਕਸਰਤ ਕਰਨ ਨਾਲ ਫਿਕਰਮੰਦੀ ਤੇ ਚਿੰਤਾ ਵੀ ਘਟਦੀ ਹੈ। ਜੋ ਲੋਕ ਫਿਕਰਮੰਦੀ ਦਾ ਸ਼ਿਕਾਰ ਹੋ ਜਾਂਦੇ ਹਨ ਉਹਨਾਂ ਨੂੰ ਰੋਜਾਨਾਂ ਕਸਰਤ ਕਰਨੀ ਚਾਹੀਦੀ ਹੈ। ਚਿੰਤਾ ਤੇ ਫਿਕਰਮੰਦੀ ਲਈ ਲਚਕੀਲੀਆਂ ਤੇ ਤੁਰਨ-ਫਿਰਨ ਵਾਲੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ। ਜੋ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੈ ਉਸ ਨੂੰ ਭਾਰ ਚੱਕਣ ਵਾਲੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ।

