Main News News

75 ਸਾਲਾਂ ਦੀ ਧੱਕੇਸ਼ਾਹੀ ਦਾ ਇਤਿਹਾਸ ਲਿਖਣ ਵਾਲੀ ਕਾਂਗਰਸ ਨਾ ਸਿਖਾਵੇ ਨੈਤਿਕਤਾ: ਕੁਲਦੀਪ ਧਾਲੀਵਾਲ

ਕੁਲਦੀਪ ਸਿੰਘ ਧਾਰੀਵਾਲ
  • *ਕਾਂਗਰਸ ਦਾ ਚੋਣ ਬਾਈਕਾਟ ਮਹਿਜ਼ ਬਹਾਨਾ, ਪਾਰਟੀ ਜਨਤਾ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ: ਧਾਲੀਵਾਲ*
  • *ਅੰਦਰੂਨੀ ਕਲੇਸ਼, ਧੜੇਬੰਦੀ ਅਤੇ ਟਿਕਟਾਂ ਦੀ ਖਰੀਦੋ-ਫਰੋਖਤ ਨੇ ਕਾਂਗਰਸ ਨੂੰ ਖਤਮ ਕਰ ਦਿੱਤਾ: ਧਾਲੀਵਾਲ*
  • *ਪੰਜਾਬ ਦੇ ਲੋਕ ‘ਆਪ’ ਦੀ ਸੱਚਾਈ, ਇਮਾਨਦਾਰੀ ਅਤੇ ਵਿਕਾਸ ਦੀ ਰਾਜਨੀਤੀ ਦੇ ਨਾਲ ਖੜ੍ਹੇ ਹਨ: ਧਾਲੀਵਾਲ*

ਅੰਮ੍ਰਿਤਸਰ/ਚੰਡੀਗੜ੍ਹ 7 ਦਸੰਬਰ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਦਿਆਂ ਪਾਰਟੀ ਦੁਆਰਾ ਕੀਤੇ ਗਏ ਚੋਣ ਬਾਈਕਾਟ ਦੇ ਐਲਾਨ ਨੂੰ ਉਸਦੀ ਹਾਰ ਦਾ ਡਰ ਦੱਸਿਆ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ‘ਧੱਕੇਸ਼ਾਹੀ’ ਅਤੇ ‘ਵਿਸ਼ਵਾਸਘਾਤ’ ਦਾ ਇਤਿਹਾਸ ਜੇਕਰ ਕਿਸੇ ਨੇ ਲਿਖਿਆ ਹੈ, ਤਾਂ ਉਹ ਕਾਂਗਰਸ ਨੇ ਲਿਖਿਆ ਹੈ ਅਤੇ ਅੱਜ ਇਹੀ ਪਾਰਟੀ ਨੈਤਿਕਤਾ ਦਾ ਪਾਠ ਪੜ੍ਹਾ ਰਹੀ ਹੈ।

ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦਿਆਂ ਧਾਲੀਵਾਲ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਅੰਮ੍ਰਿਤਸਰ ਦਿਹਾਤੀ ਦੇ ਕਿਸੇ ਵੀ ਇਲਾਕੇ ਤੋਂ ਧੱਕੇਸ਼ਾਹੀ ਦਾ ਇੱਕ ਵੀ ਸਬੂਤ ਜਨਤਾ ਦੇ ਸਾਹਮਣੇ ਲਿਆਵੇ। ਸੱਚਾਈ ਇਹ ਹੈ ਕਿ ਕਾਂਗਰਸ ਆਪਣੇ ਵਿਧਾਇਕ ‘ਤੇ ਹੋਈ ਕਾਰਵਾਈ ਨੂੰ ਬਹਾਨਾ ਬਣਾ ਕੇ ਜਨਤਾ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ।

ਧਾਲੀਵਾਲ ਨੇ ਕਾਂਗਰਸ ਦੇ ਇਸ ਇਲਜ਼ਾਮ ਨੂੰ ਸਿਰੇ ਤੋਂ ਖਾਰਜ ਕੀਤਾ ਕਿ ਚੋਣਾਂ ਵਿੱਚ ਧੱਕੇਸ਼ਾਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਹਿੰਦੀ ਹੈ ਕਿ ਉਨ੍ਹਾਂ ਦੇ ਵਿਧਾਇਕ ਸਰਕਾਰੀਆ ‘ਤੇ ਕਾਰਵਾਈ ਹੋਈ, ਇਸ ਲਈ ਉਹ ਚੋਣਾਂ ਨਹੀਂ ਲੜਨਗੇ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਦੱਸੇ ਕਿ ਅੰਮ੍ਰਿਤਸਰ ਦਿਹਾਤੀ ਦੇ ਇਲਾਕਿਆਂ, ਬਾਬਾ ਬਕਾਲਾ, ਜੰਡਿਆਲਾ, ਮਜੀਠਾ, ਅਟਾਰੀ, ਅਜਨਾਲਾ ਵਿੱਚ ਕਿੱਥੇ ਧੱਕੇਸ਼ਾਹੀ ਹੋਈ? ਜੇਕਰ ਕਿਸੇ ਇੱਕ ਵੀ ਵਿਅਕਤੀ ਨਾਲ ਵੀ ਧੱਕਾ ਹੋਇਆ ਹੋਵੇ, ਤਾਂ ਸਾਹਮਣੇ ਲਿਆਉਣ। ਸੱਚਾਈ ਇਹ ਹੈ ਕਿ ‘ਆਪ’ ਦੇ ਉਮੀਦਵਾਰ ਲਖਵਿੰਦਰ ਸਿੰਘ ਖੁਦ ਕਾਂਗਰਸੀਆਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਏ ਅਤੇ ਹਸਪਤਾਲ ਵਿੱਚ ਦਾਖਲ ਹਨ। ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਗੁੰਡਾਗਰਦੀ ਕਰਕੇ ਵੀ ਖੁਦ ਨੂੰ ਪੀੜਤ ਦੱਸ ਰਹੀ ਹੈ।

‘ਆਪ’ ਬੁਲਾਰੇ ਨੇ ਕਾਂਗਰਸ ਦੀ ਹਾਲਤ ਲਈ ਉਸਦੇ ਅੰਦਰੂਨੀ ਕਲੇਸ਼ ਅਤੇ ਹੰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨਵਜੋਤ ਕੌਰ ਸਿੱਧੂ ਦੇ ਬਿਆਨ ਦਾ ਹਵਾਲਾ ਦਿੱਤਾ ਕਿ ਸੀਐਮ ਚਿਹਰਾ ਬਣਨ ਲਈ 500 ਕਰੋੜ ਚਾਹੀਦਾ ਹੈ ਜੋ ਕਾਂਗਰਸ ਦੀ ਅੰਦਰੂਨੀ ਸੱਚਾਈ ਦੱਸਦਾ ਹੈ। ਧਾਲੀਵਾਲ ਨੇ ਕਿਹਾ ਕਿ ਕਾਂਗਰਸ ਵਿੱਚ ਪੰਜ-ਪੰਜ ਮੁੱਖ ਮੰਤਰੀ ਪੰਜਾਬ ਵਿੱਚ ਘੁੰਮ ਰਹੇ ਹਨ। ਇਹੀ ਕਾਰਨ ਹੈ ਕਿ ਕਾਂਗਰਸ ਬਰਬਾਦ ਹੋ ਚੁੱਕੀ ਹੈ।

ਤਰਨਤਾਰਨ ਵਿੱਚ ਕਾਂਗਰਸ ਦਾ ਹਾਲ ਪੰਜਾਬ ਜਾਣਦਾ ਹੈ। ਧੜੇਬੰਦੀ, ਹੰਕਾਰ ਅਤੇ ਟਿਕਟਾਂ ਦੀ ਖਰੀਦੋ-ਫਰੋਖਤ ਨੇ ਪਾਰਟੀ ਨੂੰ ਖਤਮ ਕਰ ਦਿੱਤਾ ਹੈ। ਹੁਣ ਉਨ੍ਹਾਂ ਨਾਲ ਨਾ ਵਰਕਰ ਖੜ੍ਹਾ ਹੋਣਾ ਚਾਹੁੰਦਾ ਹੈ ਅਤੇ ਨਾ ਹੀ ਜਨਤਾ।

ਧਾਲੀਵਾਲ ਨੇ ਕਾਂਗਰਸ ਦੇ 75 ਸਾਲਾਂ ਦੇ ਕਾਲੇ ਇਤਿਹਾਸ ਨੂੰ ਯਾਦ ਦਿਵਾਉਂਦਿਆਂ ਕਿਹਾ ਕਿ ਲੋਕ ਕਾਂਗਰਸ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਨਾ, ਗੁਰੂ ਘਰ ‘ਤੇ ਹਮਲਾ ਕਰਨਾ ਅਤੇ 1984 ਵਿੱਚ ਦਿੱਲੀ ਵਿੱਚ ਸਿੱਖਾਂ ਨੂੰ ਜ਼ਿੰਦਾ ਜਲਾਉਣਾ,ਨੂੰ ਭੁੱਲੇ ਨਹੀਂ ਹਨ। ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਵਿਸ਼ਵਾਸਘਾਤ ਕੀਤਾ ਹੈ ਅਤੇ ਅੱਜ ਉਹੀ ਨੈਤਿਕਤਾ ਦਾ ਪਾਠ ਪੜ੍ਹਾ ਰਹੀ ਹੈ।

ਉੱਥੇ ਹੀ, ਅਕਾਲੀ ਦਲ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਐਸਜੀਪੀਸੀ ਦੇ ਕਰਮਚਾਰੀਆਂ ਅਤੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਟਿਕਟ ਦੇ ਕੇ ਉਸਦਾ ਦੁਰਉਪਯੋਗ ਕਰ ਰਹੀ ਹੈ।

ਧਾਲੀਵਾਲ ਨੇ ਕਿਹਾ ਕਿ ‘ਆਪ’ ਵਿਕਾਸ ਦੇ ਮੁੱਦਿਆਂ ‘ਤੇ ਚੋਣ ਲੜਦੀ ਹੈ ਅਤੇ ਇਸ ਵਾਰ ਵੀ ਅਸੀਂ ਆਪਣੇ ਕੰਮਾਂ ਦੀ ਬਦੌਲਤ ਜਨਤਾ ਤੋਂ ਵੋਟ ਮੰਗਾਂਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਆਪ ਦੀ ਸੱਚਾਈ, ਇਮਾਨਦਾਰੀ ਅਤੇ ਵਿਕਾਸ ਦੀ ਰਾਜਨੀਤੀ ਦੇ ਨਾਲ ਖੜ੍ਹੇ ਹਨ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm