ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੇਂਗਲੁਰੂ ਵਿੱਚ ਜੋ ਭਗਦੜ ਮੱਚੀ ਹੈ, ਉਹ ਪੂਰੀ ਤਰ੍ਹਾਂ ਦਿਲ ਦਹਿਲਾ ਦੇਣ ਵਾਲੀ ਹੈ। “ਇਸ ਦੁਖਦਾਈ ਘੜੀ ਵਿੱਚ, ਮੇਰੇ ਵਿਚਾਰ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜੋ ਜ਼ਖਮੀ ਹੋਏ ਹਨ, ਉਹ ਜਲਦੀ ਠੀਕ ਹੋ ਜਾਣ,”। ਬੁੱਧਵਾਰ ਨੂੰ RCB ਦੇ ਪਹਿਲੀ ਵਾਰ ਆਈਪੀਐਲ ਜਿੱਤ ਦੇ ਜਸ਼ਨ ਦੌਰਾਨ ਭਗਦੜ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ ਸਨ।
ਆਰਸੀਬੀ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਬੇਂਗਲੁਰੂ ਭਗਦੜ ‘ਤੇ ਟੀਮ ਦੇ ਬਿਆਨ ਨੂੰ ਦੁਬਾਰਾ ਸਾਂਝਾ ਕੀਤਾ ਜਿਸ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ। ਕੋਹਲੀ ਨੇ ਇੰਸਟਾਗ੍ਰਾਮ ‘ਤੇ ਟੁੱਟੇ ਦਿਲ ਦੇ ਇਮੋਜੀ ਦੇ ਨਾਲ ਲਿਖਿਆ, ਕਿ ਮੈਂ ਇਸ ਭਗਦੜ ਵਿੱਚ ਮਰਨ ਵਾਲਿਆਂ ਲਈ ਖਬਰ ਸੁਣ ਕਿ ਬਿਲਕੁਲ ਨਿਰਾਸ਼ ਹੋ ਗਿਆ ਹਾਂ, ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। RCB ਦੇ ਜਿੱਤ ਦੇ ਜਸ਼ਨ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ ਮੱਚ ਗਈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ 2-3 ਲੱਖ ਲੋਕ ਪਹੁੰਚੇ, ਪਰ ਸਟੇਡੀਅਮ ਦੀ ਸਮਰੱਥਾ 35,000 ਹੈ

