ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਣਾ ਸੜਕ ਹਾਦਸੇ ‘ਚ ਜਾਨ ਗਵਾਉਣ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਮਲੁਕਾਤ ਕੀਤੀ ਹੈ ਅਤੇ ਇਨਸਾਫ਼ ਦਾ ਭਰੋਸਾ ਦਿਵਾਇਆ ਹੈ। ਕੱਲ ਹੀ ਇੱਕ ਮਹੀਨੇ ਬਾਅਦ ਪਟਿਆਲਾ ਦੀ ਡੀਸੀ ਵੱਲੋਂ ਜਾਨ ਗਵਾਉਣ ਵਾਲੇ ਬੱਚਿਆ ਦੇ ਮਾਪਿਆ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਨੂੰ ਲੈ ਕਿ ਬੱਚਿਆ ਦੇ ਮਾਪਿਆਂ ਨੇ ਡੀਸੀ ਪਟਿਆਲਾ ਦਾ ਵਿਰੋਧ ਕੀਤਾ ਸੀ ਅਤੇ ਲੇਟ ਆਉਣ ਤੇ ਉਸਦੀ ਆਰਤੀ ਉਤਾਰੀ ਸੀ।
ਪਰ ਹੁਣ ਇੱਕ ਦਿਨ ਬਾਅਦ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੱਚਿਆਂ ਦੇ ਮਾਪਿਆਂ ਨੂੰ ਮਿਲ ਕਿ ਆਏ ਹਨ ਤੇ ਉਹਨਾਂ ਨੇ ਵਿਸ਼ਾਵਸ ਦਿਵਾਇਆ ਕਿ ਟਿੱਪਰ ਮਾਲਕਾਂ, ਪ੍ਰਸ਼ਾਸਨ ਅਧਿਕਾਰੀਆਂ ਅਤੇ ਰਾਜਨੀਤਕ ਸਰਪ੍ਰਸਤੀ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ ਟਿੱਪਰਾ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ ਕਿਉਂਕਿ ਹੈਵੀ ਲੋਡੀਂਗ ਹੋਣ ਕਰਕੇ ਅਚਾਨਕ ਟਿੱਪਰ ਵਹਾਨ ਚਾਲਕ ਨੂੰ ਕੁਚਲ ਦਿੰਦੇ ਹਨ ਤੇ ਮਾਰ ਦਿੰਦੇ ਹਨ।
ਕਈ ਮਾਰ ਟਿੱਪਰ ਮਾਲਕਾਂ ਨੂੰ ਸਰਕਾਰ ਦੀ ਤੇ ਮੰਤਰੀਆਂ ਦੀ ਸਰਪ੍ਰਸਤੀ ਹੁੰਦੀ ਹੈ ਜਿਸ ਕਰਕੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਉਹ ਮੰਨ-ਮਰਜੀ ਨਾਲ ਸੜਕਾਂ ਤੇ ਟਿੱਪਰ ਨੂੰ ਤੇਜ਼ ਗਤੀ ਨਾਲ ਚਲਾਕੇ ਲੰਗਦੇ ਹਨ ਪਰ ਭਗਵੰਤ ਮਾਨ ਨੇ ਉਹਨਾਂ ਖਿਲਾਫ਼ ਹੁਣ ਸਖ਼ਤ ਕਾਰਵਾਈ ਕਰਨ ਦਾ ਵਚਨ ਕੀਤਾ ਹੈ

