ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਦੇਸ਼ ਵਿੱਚ ਕਈ ਥਾਵਾਂ ਤੇ ਤੇਜ਼ ਧੁੱਪ ਦੇ ਕਾਰਨ ਗਰਮੀ ਆਪਣਾ ਰੰਗ ਦਿਖਾ ਰਹੀ ਹੈ। ਕੱਲ ਪੰਜਾਬ ਦਾ ਬਠਿੰਡਾ ਸ਼ਹਿਰ ਦਾ ਤਾਪਮਾਨ 47 ਡਿਗਰੀ ਸੈਲਸੀਅਸ ਸੀ ਅਤੇ ਅੱਜ ਉਸਤੋਂ ਵੀ ਜ਼ਿਆਦਾ ਹੈ। ਮੌਸਮ ਵਿਭਾਗ ਦੁਆਰਾ ਕਿਹਾ ਜਾ ਰਿਹਾ ਹੈ ਕਿ ਇਹ ਸਾਲ ਪਿਛਲੇ ਦੱਸ ਸਾਲਾਂ ਦਾ ਗਰਮੀ ਦਾ ਰਿਕਾਰਡ ਤੋੜ ਰਿਹਾ ਹੈ।
ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਸਰਕਾਰ ਨੇ ਗਰਮੀ ਨੂੰ ਲੈ ਕਿ ਚਿਤਾਵਨੀ ਵੀ ਜ਼ਾਰੀ ਕੀਤੀ ਹੋਈ ਹੈ ਤੇ ਲੋਕਾਂ ਨੂੰ ਦੁਪਿਹਰ ਤਿੰਨ ਵਜ਼ੇ ਤੱਕ ਘਰਾਂ ਵਿੱਚ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਅੰਮ੍ਰਿਤਸਰ ਵਿੱਚ ਵਧਦੀ ਗਰਮੀ ਨੂੰ ਲੈ ਕੇ ਮੈਡੀਕਲ ਸੁਪਰੀਡੈਂਟ ਵਲੋਂ ਵੱਡਾ ਕਦਮ ਚੁੱਕਿਆ ਗਿਆ ਹੈ।
ਉਹਨਾਂ ਨੇ ਹਸਪਤਾਲ ਵਿੱਚ ਆਉਣ ਵਾਲੀਆਂ ਔਰਤਾਂ ਲਈ ਏ.ਸੀ ਤੇ ਠੰਢੇ ਪਾਣੀ ਦਾ ਇੰਤਜ਼ਾਮ ਕੀਤਾ ਹੈ ਤੇ ਪਾਣੀ ਦੀ ਬਰਬਾਦੀ ਨਾ ਹੋਵੇ ਤਾ ਉਹਨਾਂ ਨੇ ਵਿਸ਼ੇਸ਼ ਕਦਮ ਚੁੱਕੇ ਹਨ। ਉਹਨਾਂ ਨੇ ਕਿਹਾ ਹੈ ਕਿ ਦੇਸ਼ ਦੇ ਕਈ ਭਾਗਾਂ ਵਿੱਚ ਖ਼ਤਰਨਾਕ ਲੂ ਚੱਲ ਰਹੀ ਹੈ ਜੋ ਬੱਚਿਆਂ ਤੇ ਬਜ਼ੁਰਗਾਂ ਲਈ ਖ਼ਤਰਨਾਕ ਹੈ।
ਫਿਰੋਜ਼ਪੁਰ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਗੁਰਦਾਸਪੁਰ, ਚੰਡੀਗੜ੍ਹ ਤੇ ਕਈ ਹੋਰ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਗਰਮੀ ਦਾ ਕਹਿਰ ਬਹੁਤ ਜ਼ਿਆਦਾ ਹੈ ਤੇ ਤਾਪਮਾਨ ਲਗਭਗ ਸਾਰੇ ਜਿਲ੍ਹਿਆਂ ਦਾ ਤਾਪਮਾਨ 44 ਡਿਗਰੀ ਦੇ ਲਗਭਗ ਹੈ ਤੇ ਬੰਠਿਡਾ ਸਭ ਤੋਂ ਵੱਧ ਤਪ ਰਿਹਾ ਹੈ ਜਿਸਦਾ ਤਾਪਮਾਨ 47 ਡਿਗਰੀ ਦਰਜ਼ ਕੀਤਾ ਗਿਆ ਹੈ।

