ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਬਾਰੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਜੇਕਰ ਪੰਜਾਬ ਦੇ ਮਸਲਿਆਂ ਦਾ ਹੱਲ ਹੁੰਦਾ ਹੈ, ਤਾਂ ਅਸੀਂ ਇਸ ਬਾਰੇ ਸੋਚਾਂਗੇ, ਪਰ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਵਿੱਚ ਰਹੇਗਾ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ
ਅਕਾਲੀ-ਭਾਜਪਾ 1996 ਤੋਂ ਇਕੱਠੇ ਸਨ, ਪਰ 2019 ਵਿੱਚ ਕਿਸਾਨ ਅੰਦੋਲਨ ਤੋਂ ਬਾਅਦ ਗੱਠਜੋੜ ਟੁੱਟ ਗਿਆ। 2022 ਦੀਆਂ ਚੋਣਾਂ ਵੀ ਵੱਖੋ ਵੱਖਰੇ ਹੋ ਕੇ ਲੜੀਆਂ ਸਨ।
ਅਕਾਲੀ ਦਲ ਦੋ-ਫਾੜ ਹੋ ਚੁੱਕਿਆ ਹੈ। ਸੁਖਬੀਰ ਬਾਦਲ ਨੂੰ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਉਹਨਾਂ ਨੂੰ ਸੁਣਾਏ ਗਏ ਸਨ ਉਹਨਾ ਹੁਕਮਾਂ ਦੀ ਪਾਲਣਾਂ ਸੁਖਬੀਰ ਸਿੰਘ ਬਾਦਲ ਨੇ ਇੰਨ-ਬਿੰਨ ਆਪਣੇ ਤੇ ਲਾਗੂ ਨਹੀਂ ਕੀਤੇ ਇਸ ਕਰਕੇ ਕਈ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਖਫ਼ਾ ਹੋ ਕੇ ਬਾਗੀ ਹੋ ਗਏ ਸਨ ਤੇ ਆਪਣੀਆਂ ਗਤੀਵਿਧੀਆਂ ਨੂੰ ਸੁਖਬੀਰ ਬਾਦਲ ਧੜੇ ਤੋਂ ਅਲੱਗ ਕਰਕੇ ਚਲਾ ਰਹੇ ਸਨ।
ਦੇਖਣਾ ਹੁਣ ਇਹ ਹੋਵੇਗਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾ ਵਿੱਚ ਅਕਾਲੀ-ਭਾਜਪਾ ਗੱਠਜੋੜ ਬਣਦਾ ਹੈ ਜਾ ਨਹੀਂ

